ਅਨੁਵਾਦ ਦੀ ਮਾੜੀ ਗੁਣਵੱਤਾ ਦਾ ਅਸਲ ਕਾਰਨ
Thread poster: Akhil Kumar

Akhil Kumar
India
Local time: 18:43
English to Panjabi
+ ...
Dec 10, 2015

ਦੋਸਤੋ, ਅਨੁਵਾਦ ਦੇ ਖੇਤਰ ਵਿੱਚ ਅਕਸਰ ਇਹ ਸ਼ਿਕਾਇਤ ਪਾਈ ਜਾਂਦੀ ਹੈ ਕਿ ਅਨੁਵਾਦ ਦੀ ਗੁਣਵੱਤਾ ਦਿਨੋ-ਦਿਨ ਨਿਘਰਦੀ ਜਾ ਰਹੀ ਹੈ। ਵੈਸੇ ਤਾਂ ਇਹ ਸ਼ਿਕਾਇਤ ਹਰ ਭਾਸ਼ਾ ਦੇ ਅਨੁਵਾਦਾਂ ਬਾਰੇ ਆ ਰਹੀ ਹੈ ਪਰ ਭਾਰਤੀ ਭਾਸ਼ਾਵਾਂ ਦੇ ਅਨੁਵਾਦਾਂ ਦੀ ਗੁਣਵੱਤਾ ਦੇ ਸਬੰਧ 'ਚ ਨਰਾਜ਼ਗੀ ਕੁਝ ਜ਼ਿਆਦਾ ਹੀ ਹੈ। ਅਕਸਰ, ਮਾੜੀ ਗੁਣਵੱਤਾ ਦਾ ਠੀਕਰਾ ਅਨੁਵਾਦਕਾਂ ਸਿਰ ਭੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਨੁਵਾਦਕ ਗੁਣਵੱਤਾ ਵੱਲ ਧਿਆਨ ਨਹੀਂ ਦੇ ਰਹੇ। ਪਰ ਇਹ ਕਦੇ ਨਹੀਂ ਸੋਚਿਆ ਜਾਂਦਾ ਕਿ ਆਖਰ ਅਨੁਵਾਦਕ ਗੁਣਵੱਤਾ ਵੱਲ ਧਿਆਨ ਕਿਉਂ ਨਹੀਂ ਦੇ ਰਹੇ। ਜੋ ਅਨੁਵਾਦਕ ਗੈਰ-ਭਾਰਤੀ ਏਜੰਸੀਆਂ ਲਈ ਜਾਂ ਕੰਮ ਦੇਣ ਵਾਲੇ ਮੂਲ ਵਿਅਕਤੀ ਲਈ ਕੰਮ ਕਰਦੇ ਹਨ ਉਹਨਾਂ ਦੁਆਰਾ ਕੀਤੇ ਗਏ ਕੰਮ ਬਾਰੇ ਇਹ ਸ਼ਿਕਾਇਤ ਬਹੁਤ ਹੀ ਘੱਟ ਸੁਣਨ ਨੂੰ ਮਿਲਦੀ ਹੈ। ਜ਼ਿਆਦਾਤਰ, ਇਹ ਸ਼ਿਕਾਇਤ ਉਹਨਾਂ ਅਨੁਵਾਦਕਾਂ ਦੇ ਕੰਮ ਦੇ ਸਬੰਧ 'ਚ ਹੁੰਦੀ ਹੈ ਜੋ ਭਾਰਤੀ ਏਜੰਸੀਆਂ ਲਈ ਕੰਮ ਕਰਦੇ ਹਨ। ਅਤੇ ਗੁਣਵੱਤਾ ਦੇ ਘਟਣ ਦਾ ਮੂਲ ਕਾਰਨ ਮੈਨੂੰ ਭਾਰਤੀ ਏਜੰਸੀਆਂ ਹੀ ਲੱਗਦੀਆਂ ਹਨ। ਮੈਂ ਅਜਿਹੇ ਬਹੁਤ ਸਾਰੇ ਅਨੁਵਾਦਕ ਦੋਸਤਾਂ ਨੂੰ ਜਾਣਦਾ ਹਾਂ ਜੋ ਭਾਰਤੀ ਏਜੰਸੀਆਂ ਲਈ ਬਹੁਤ ਹੀ ਘੱਟ ਰੇਟ 'ਤੇ ਕੰਮ ਕਰਦੇ ਹਨ। ਮਤਲਬ 1 ਰੁਪਏ ਪ੍ਰਤੀ ਸ਼ਬਦ ਤੋਂ ਵੀ ਘੱਟ ਰੇਟ ਉੱਤੇ। ਹੁਣ ਜੇ ਹਾਲਤ ਇਹ ਹੈ ਤਾਂ ਮੇਰੀ ਤਾਂ ਸਮਝ ਤੋਂ ਬਾਹਰ ਕਿ ਕੋਈ ਵਿਅਕਤੀ ਇੰਨੇ ਘੱਟ ਰੇਟ 'ਤੇ ਕੰਮ ਕਰਦੇ ਹੋਏ ਗੁਣਵੱਤਾ 'ਤੇ ਕਿੱਦਾਂ ਧਿਆਨ ਦਿੰਦਾ ਰਹਿ ਸਕਦਾ ਹੈ। ਭਾਰਤੀ ਏਜੰਸੀਆਂ ਜੋ ਖੁਦ ਮੂਲ ਕੰਮ ਦੇਣ ਵਾਲੇ ਤੋਂ ਬਹੁਤ ਹੀ ਜ਼ਿਆਦਾ ਰੇਟ 'ਤੇ ਕੰਮ ਲੈਂਦੀਆਂ ਹਨ, ਮੁਨਾਫੇ ਦਾ ਵੱਡਾ ਹਿੱਸਾ ਖੁਦ ਹੜਪਣ ਲਈ ਅਨੁਵਾਦਕਾਂ ਨੂੰ ਬਹੁਤ ਹੀ ਘੱਟ ਰੇਟ ਦੀ ਪੇਸ਼ਕਸ਼ ਕਰਦੀਆਂ ਹਨ। ਕੰਮ ਲੈਣ ਦੀ ਕਾਹਲੀ 'ਚ ਮੇਰੇ ਕਈ ਭੋਲੇ ਅਨੁਵਾਦਕ ਦੋਸਤ ਇਨ੍ਹਾਂ ਏਜੰਸੀਆਂ ਦੇ ਚੱਕਰ 'ਚ ਫਸ ਜਾਂਦੇ ਨੇ ਅਤੇ ਆਪਣਾ ਸ਼ੋਸ਼ਣ ਕਰਾਉਂਦੇ ਰਹਿੰਦੇ ਹਨ। ਅਤੇ ਵਾਜਬ ਰੇਟ ਨਾ ਮਿਲਣ ਕਰਕੇ ਉਹ ਪੂਰਾ ਜੋਰ ਜਲਦੀ ਤੋਂ ਜਲਦੀ ਕੰਮ ਨਿਪਟਾ ਕੇ ਜ਼ਿਆਦਾ ਤੋਂ ਜ਼ਿਆਦਾ ਕੰਮ ਲੈਣ ਦੇ ਚੱਕਰ 'ਚ ਪਏ ਰਹਿੰਦੇ ਹਨ ਅਤੇ ਗੁਣਵੱਤਾ ਉੱਪਰ ਉਨ੍ਹਾਂ ਦਾ ਜੋਰ ਘਟਦਾ ਰਹਿੰਦਾ ਹੈ। ਮੇਰਾ ਮੰਨਨਾ ਤਾਂ ਇਹੀ ਹੈ ਕਿ ਸਾਨੂੰ ਭਾਰਤੀ ਏਜੰਸੀਆਂ ਤੋਂ ਕੰਮ ਲੈਣ ਦੀ ਬਜਾਏ ਗੈਰ-ਭਾਰਤੀ ਏਜੰਸੀਆਂ ਜਾਂ ਮੂਲ ਕੰਮ ਦੇਣ ਵਾਲਿਆਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਇਸ ਤਰਾਂ ਭਾਰਤੀ ਏਜੰਸੀਆਂ ਉੱਪਰ ਵੀ ਆਪਣੇ ਕਾਰੋਬਾਰੀ ਢੰਗ ਨੂੰ ਸੁਧਾਰਣ ਦਾ ਦਬਾਅ ਪਵੇਗਾ ਅਤੇ ਅਨੁਵਾਦਕ ਗੁਣਵੱਤਾ ਉੱਪਰ ਜ਼ੋਰ ਵੀ ਦੇ ਪਾਉਣਗੇ।
ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ।

ਧੰਨਵਾਦ ਸਹਿਤ,
ਅਖਿਲ
+91-9910658122
Email: akhil.kumar.gzb@gmail.com
Skype: akhil.kumar.gzb


 


There is no moderator assigned specifically to this forum.
To report site rules violations or get help, please contact site staff »


ਅਨੁਵਾਦ ਦੀ ਮਾੜੀ ਗੁਣਵੱਤਾ ਦਾ ਅਸਲ ਕਾਰਨ

Advanced search


TM-Town
Manage your TMs and Terms ... and boost your translation business

Are you ready for something fresh in the industry? TM-Town is a unique new site for you -- the freelance translator -- to store, manage and share translation memories (TMs) and glossaries...and potentially meet new clients on the basis of your prior work.

More info »
BaccS – Business Accounting Software
Modern desktop project management for freelance translators

BaccS makes it easy for translators to manage their projects, schedule tasks, create invoices, and view highly customizable reports. User-friendly, ProZ.com integration, community-driven development – a few reasons BaccS is trusted by translators!

More info »Forums
  • All of ProZ.com
  • Term search
  • Jobs
  • Forums
  • Multiple search