ਐਰੀਜ਼ੋਨਾ ਦੇ ਪੀਮਾ ਇੰਡੀਅਨਜ਼ ਇੱਕ ਤਿਤਲੀ ਨੂੰ ਸਾਰੇ ਮਨੁੱਖਾਂ ਅਤੇ ਪਸ਼ੂਆਂ ਦਾ ਜਨਮਦਾਤਾ ਆਖਦੇ ਹਨ। ਉਸ ਦਾ ਨਾਂ ਸੀ ਚੇਰਵਿਟ ਮੇਕ (ਧਰਤੀ ਦਾ ਸਿਰਜਣਹਾਰ), ਜੋ ਖੰਭ ਫੜਫੜਾਉਂਦਾ ਬੱਦਲਾਂ ਤੋਂ ਹੇਠਾਂ ਨੀਲੀਆਂ ਚੱਟਾਨਾਂ 'ਤੇ ਆ ਉਤਰਿਆ[…] ਅਤੇ ਆਪਣੇ ਹੀ ਮੁੜ੍ਹਕੇ ਤੋਂ ਮਨੁੱਖ ਸਿਰਜੇ। ਜਿਉਂ-ਜਿਉਂ ਲੋਕਾਂ ਦੀ ਗਿਣਤੀ ਵਧੀ, ਉਹ ਆਪੋ-ਆਪਣਾ ਮਤਲਬ ਵੇਖਣ ਲੱਗੇ ਅਤੇ ਇੱਕ-ਦੂਜੇ ਨਾਲ ਖਹਿਣ ਲੱਗੇ। ਚੇਰਵਿਟ ਮੇਕ ਨੂੰ ਆਪਣੀ ਹੀ ਰਚਨਾ ਤੋਂ ਅਜਿਹੀ ਘਿਣ ਆਈ ਕਿ ਉਸ ਨੇ ਸਾਰਿਆਂ ਨੂੰ ਡੋਬ ਦੇਣ ਦੀ ਠਾਣ ਲਈ।[…]
ਪਹਾੜਾਂ ਵਿੱਚ ਹੌਕ ਨਾਂ ਦਾ ਇੱਕ ਦੈਂਤ ਸੀ। ਉਹ ਉਹਨਾਂ ਦੀਆਂ ਧੀਆਂ ਚੁੱਕ ਲੈ ਜਾਂਦਾ ਅਤੇ ਪੁੱਤਾਂ ਨੂੰ ਮਾਰ ਮੁਕਾਉਂਦਾ ਸੀ।[…] ਸੁਹਾ ਦੱਬੇ ਪੈਰੀਂ ਹੌਕ ਦੇ ਮਗਰ ਤੁਰਿਆ ਤੇ ਸੁਪਰਸਟਿਸ਼ਨ ਦੇ ਪਹਾੜਾਂ ਵਿੱਚ ਜਾ ਪਹੁੰਚਿਆ। ਨਾਗਫਣੀ ਦੀ ਜਿਹੜੀ ਸ਼ਰਾਬ ਸੁਹਾ ਦੀ ਧੀ ਨੇ ਹੌਕ ਨੂੰ ਪਿਲਾਉਣੀ ਸੀ, ਸੁਹਾ ਨੇ ਉਸ ਵਿੱਚ ਨਸ਼ੀਲੀ ਦਵਾਈ ਰਲਾ ਦਿੱਤੀ। ਹੌਕ ਸ਼ਰਾਬ ਪੀ ਕੇ ਬੇਸੁੱਧ ਹੋਇਆ ਤਾਂ ਸੁਹਾ ਨੇ ਓਟ ਵਿੱਚੋਂ ਨਿਕਲ ਕੇ ਦੈਂਤ ਦਾ ਸਿਰ ਇਉਂ ਫੇਹਿਆ ਕਿ ਸਿਰ ਹੀ ਸਿਰ ਕੁੱਟਿਆ।[…]
ਪੀਮਾ ਲੋਕਾਂ ਨੂੰ ਇਸ ਭਵਿੱਖਬਾਣੀ ’ਤੇ ਐਨਾ ਯਕੀਨ ਹੈ ਕਿ ਉਹ ਸੁਪਰਸਟਿਸ਼ਨ ਦੇ ਪਹਾੜ ਪਾਰ ਨਹੀਂ ਕਰਦੇ ਕਿ ਚੇਰਵਿਟ ਮੇਕ ਉੱਥੇ ਹੀ ਬੈਠਾ ਉਸ ਘੜੀ ਨੂੰ ਉਡੀਕ ਰਿਹਾ ਹੈ ਜਦੋਂ ਉਹਨਾਂ ਦੀ ਬਦੀ ਸਿਖਰ ’ਤੇ ਪੁੱਜੇਗੀ। ਫੇਰ ਉਹ ਪਹਾੜਾਂ ਪਿੱਛੇ ਡੱਕੇ ਹੋਏ ਵਿਸ਼ਾਲ ਸਮੁੰਦਰ ਨੂੰ ਧਰਤੀ ਉੱਤੇ ਛੱਡ ਦੇਵੇਗਾ।