ਐਰੀਜ਼ੋਨਾ ਦੇ ਪੀਮਾ ਇੰਡੀਅਨਜ਼ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਮਨੁੱਖਾਂ ਅਤੇ ਜਾਨਵਰਾਂ ਦਾ ਸਿਰਜਣਹਾਰ ਇੱਕ ਚੇਰਵਿਟ ਮੇਕ (ਧਰਤੀ-ਨਿਰਮਾਤਾ) ਨਾਮਕ ਤਿਤਲਾ (ਨਰ ਤਿਤਲੀ) ਸੀ ਜੋ ਬੱਦਲਾਂ ਤੋਂ ਉੱਡਦਾ ਹੋਇਆ ਬਲੂ ਕਲਿਫ਼ਸ[…] ਨਾਮਕ ਥਾਂ ’ਤੇ ਉੱਤਰਿਆ ਅਤੇ ਉਸਨੇ ਆਪਣੇ ਪਸੀਨੇ ਤੋਂ ਮਨੁੱਖਾਂ ਦੀ ਰਚਨਾ ਕੀਤੀ। ਜਿਵੇਂ-ਜਿਵੇਂ ਮਨੁੱਖਾਂ ਦੀ ਗਿਣਤੀ ਵਧਦੀ ਗਈ, ਉਹ ਹੋਰ ਵੀ ਸੁਆਰਥੀ, ਲਾਲਚੀ ਅਤੇ ਝਗੜਾਲੂ ਹੁੰਦੇ ਗਏ। ਇਸ ਲਈ, ਚੇਰਵਿਟ ਮੇਕ ਆਪਣੀ ਸਿਰਜੀ ਹੋਈ ਮਨੁੱਖੀ ਜਾਤੀ ਦੇ ਵਿਹਾਰ ਤੋਂ ਬਹੁਤ ਨਾਰਾਜ਼ ਹੋ ਗਿਆ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਡੁਬੋ ਕੇ ਮਾਰਨ ਦਾ ਫ਼ੈਸਲਾ ਕਰ ਲਿਆ।[…] ਹੌਕ ਨਾਮ ਦਾ ਇੱਕ ਰਾਖਸ਼ ਪਹਾੜਾਂ ਵਿੱਚ ਰਹਿੰਦਾ ਸੀ ਜੋ ਲੋਕਾਂ ਦੀਆਂ ਧੀਆਂ ਨੂੰ ਅਗਵਾ ਕਰ ਲੈਂਦਾ ਸੀ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਮਾਰ ਦਿੰਦਾ ਸੀ।[…] ਉਹ ਚੁੱਪ-ਚਾਪ ਹੌਕ ਦਾ ਪਿੱਛਾ ਕਰਦਾ ਹੋਇਆ ਸੁਪਰਸਟੀਸ਼ਨ ਪਹਾੜਾਂ ਵਿੱਚ ਪਹੁੰਚ ਗਿਆ; ਉਸ ਨੇ ਕੈਕਟਸ ਤੋਂ ਬਣੀ ਉਸ ਸ਼ਰਾਬ ਵਿੱਚ ਚੋਰੀ-ਛਿਪੇ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜੋ ਉਸ ਦੀ ਧੀ ਨੇ ਹੌਕ ਨੂੰ ਪੀਣ ਲਈ ਦੇਣੀ ਸੀ; ਫੇਰ, ਜਦੋਂ ਹੌਕ ਨੇ ਉਹ ਨਸ਼ੀਲੀ ਸ਼ਰਾਬ ਪੀ ਲਈ, ਤਾਂ ਸੁਹਾ ਆਪਣੀ ਲੁਕਣਗਾਹ ਤੋਂ ਬਾਹਰ ਆਇਆ ਅਤੇ ਉਸਨੇ ਉਸ ਬੇਸੁੱਧ ਦੈਂਤ ਦਾ ਸਿਰ ਕੁਚਲ ਕੇ ਉਸ ਨੂੰ ਮਾਰ ਦਿੱਤਾ।[…] ਪੀਮਾ ਲੋਕ ਇਸ ਭਵਿੱਖਬਾਣੀ ਵਿੱਚ ਏਨਾ ਪੱਕਾ ਵਿਸ਼ਵਾਸ ਰੱਖਦੇ ਹਨ ਕਿ ਉਹ ਸੁਪਰਸਟੀਸ਼ਨ ਪਹਾੜਾਂ ਨੂੰ ਪਾਰ ਕਰਕੇ ਜਾਣ ਤੋਂ ਵੀ ਇਨਕਾਰ ਕਰਦੇ ਹਨ, ਕਿਉਂਕਿ ਉਨ੍ਹਾਂ ਮੁਤਾਬਿਕ ਚੇਰਵਿਟ ਮੇਕ ਅਜੇ ਵੀ ਉੱਥੇ ਬੈਠਾ ਹੈ — ਉਹ ਇਸ ਉਡੀਕ ਵਿੱਚ ਹੈ ਕਿ ਮਨੁੱਖਾਂ ਦੀਆਂ ਬੁਰਾਈਆਂ ਆਪਣੀ ਹੱਦ ਪਾਰ ਕਰਕੇ ਪਹਾੜਾਂ ਦੇ ਪਿੱਛੇ ਮੌਜੂਦ ਪਾਣੀ ਦੇ ਇੱਕ ਵਿਸ਼ਾਲ ਸਾਗਰ ਦਾ ਬੰਨ੍ਹ ਤੋੜ ਦੇਣ ਜਿਸ ਨਾਲ ਪੂਰੀ ਧਰਤੀ ਡੁੱਬ ਜਾਵੇਗੀ।  | Entry #39848 — Variant: Gurumukhigurupan
|
ਐਰੀਜ਼ੋਨਾ ਦੇ ਪੀਮਾ ਇੰਡੀਅਨਜ਼ ਇੱਕ ਤਿਤਲੀ ਨੂੰ ਸਾਰੇ ਮਨੁੱਖਾਂ ਅਤੇ ਪਸ਼ੂਆਂ ਦਾ ਜਨਮਦਾਤਾ ਆਖਦੇ ਹਨ। ਉਸ ਦਾ ਨਾਂ ਸੀ ਚੇਰਵਿਟ ਮੇਕ (ਧਰਤੀ ਦਾ ਸਿਰਜਣਹਾਰ), ਜੋ ਖੰਭ ਫੜਫੜਾਉਂਦਾ ਬੱਦਲਾਂ ਤੋਂ ਹੇਠਾਂ ਨੀਲੀਆਂ ਚੱਟਾਨਾਂ 'ਤੇ ਆ ਉਤਰਿਆ[…] ਅਤੇ ਆਪਣੇ ਹੀ ਮੁੜ੍ਹਕੇ ਤੋਂ ਮਨੁੱਖ ਸਿਰਜੇ। ਜਿਉਂ-ਜਿਉਂ ਲੋਕਾਂ ਦੀ ਗਿਣਤੀ ਵਧੀ, ਉਹ ਆਪੋ-ਆਪਣਾ ਮਤਲਬ ਵੇਖਣ ਲੱਗੇ ਅਤੇ ਇੱਕ-ਦੂਜੇ ਨਾਲ ਖਹਿਣ ਲੱਗੇ। ਚੇਰਵਿਟ ਮੇਕ ਨੂੰ ਆਪਣੀ ਹੀ ਰਚਨਾ ਤੋਂ ਅਜਿਹੀ ਘਿਣ ਆਈ ਕਿ ਉਸ ਨੇ ਸਾਰਿਆਂ ਨੂੰ ਡੋਬ ਦੇਣ ਦੀ ਠਾਣ ਲਈ।[…] ਪਹਾੜਾਂ ਵਿੱਚ ਹੌਕ ਨਾਂ ਦਾ ਇੱਕ ਦੈਂਤ ਸੀ। ਉਹ ਉਹਨਾਂ ਦੀਆਂ ਧੀਆਂ ਚੁੱਕ ਲੈ ਜਾਂਦਾ ਅਤੇ ਪੁੱਤਾਂ ਨੂੰ ਮਾਰ ਮੁਕਾਉਂਦਾ ਸੀ।[…] ਸੁਹਾ ਦੱਬੇ ਪੈਰੀਂ ਹੌਕ ਦੇ ਮਗਰ ਤੁਰਿਆ ਤੇ ਸੁਪਰਸਟਿਸ਼ਨ ਦੇ ਪਹਾੜਾਂ ਵਿੱਚ ਜਾ ਪਹੁੰਚਿਆ। ਨਾਗਫਣੀ ਦੀ ਜਿਹੜੀ ਸ਼ਰਾਬ ਸੁਹਾ ਦੀ ਧੀ ਨੇ ਹੌਕ ਨੂੰ ਪਿਲਾਉਣੀ ਸੀ, ਸੁਹਾ ਨੇ ਉਸ ਵਿੱਚ ਨਸ਼ੀਲੀ ਦਵਾਈ ਰਲਾ ਦਿੱਤੀ। ਹੌਕ ਸ਼ਰਾਬ ਪੀ ਕੇ ਬੇਸੁੱਧ ਹੋਇਆ ਤਾਂ ਸੁਹਾ ਨੇ ਓਟ ਵਿੱਚੋਂ ਨਿਕਲ ਕੇ ਦੈਂਤ ਦਾ ਸਿਰ ਇਉਂ ਫੇਹਿਆ ਕਿ ਸਿਰ ਹੀ ਸਿਰ ਕੁੱਟਿਆ।[…] ਪੀਮਾ ਲੋਕਾਂ ਨੂੰ ਇਸ ਭਵਿੱਖਬਾਣੀ ’ਤੇ ਐਨਾ ਯਕੀਨ ਹੈ ਕਿ ਉਹ ਸੁਪਰਸਟਿਸ਼ਨ ਦੇ ਪਹਾੜ ਪਾਰ ਨਹੀਂ ਕਰਦੇ ਕਿ ਚੇਰਵਿਟ ਮੇਕ ਉੱਥੇ ਹੀ ਬੈਠਾ ਉਸ ਘੜੀ ਨੂੰ ਉਡੀਕ ਰਿਹਾ ਹੈ ਜਦੋਂ ਉਹਨਾਂ ਦੀ ਬਦੀ ਸਿਖਰ ’ਤੇ ਪੁੱਜੇਗੀ। ਫੇਰ ਉਹ ਪਹਾੜਾਂ ਪਿੱਛੇ ਡੱਕੇ ਹੋਏ ਵਿਸ਼ਾਲ ਸਮੁੰਦਰ ਨੂੰ ਧਰਤੀ ਉੱਤੇ ਛੱਡ ਦੇਵੇਗਾ।  | Entry #39847 — Variant: Gurumukhigurupan
|
ایریزونا دے پیما قبیلے دا آکھݨا اے پئی سارے انساناں اتے جانوراں دا پیو اِک تتلی سی، جیہدا ناں چیروٹ میک (دھرتی سرجنہار) سی، جیہڑا بدلاں وچوں اُڈدا ہویا نیلیاں چٹاناں [...] ول آیا اتے اوہنے آپݨے پسینے نال انسان پیدا کیتے۔ جیویں جیویں مخلوق ودھدی گئی، اوہ خودغرض اتے جھگڑالو ہوندے گئے؛ ایس لئی چیروٹ میک اپݨے ہتھوں بݨی شے توں بیزار ہو گیا اتے اوہنے سبھ نوں ڈوب مارݨ دا پکا ارادہ کر لیا۔[...] اوتھے ہاک ناں دا پہاڑاں دا اک دیؤ (بلا) رہندا سی، جیہڑا اوہناں دیاں دِھیاں چُرا لیندا اتے پُتراں نوں مار مکاوندا سی۔ [...] اوہ چُپ چُپیتے اوہدے پِچھے 'سپر سٹیشن' پہاڑاں ول چل پیا؛ اوہنے ناگ پھنی (کیکٹس) دی اس شراب وچ نشہ ملا دِتا جیہڑی دیؤ دی دھی نے اوہدے اگے پیش کرنی سی؛ فیر جدوں اوہ اوس شراب نوں پی چھڈیا، تاں سوہا آپݨی لُکن دی تھاں توں باہر آیا اتے اوہنے اوس مدہوش ہوئے دیؤ دا بھیجا کُٹ کے باہر کڈھ دِتا۔ [...] پیما قبیلے دے لوک اس پیش گوئی اُتے اینا پکا یقین رکھدے نیں پئی اوہ اج وی سپر سٹیشن پہاڑاں نوں پار نئیں کردے؛ کیوں جے اوتھے چیروٹ میک بیٹھا اے — جیہڑا اوہناں دی بدی دے انت دی اڈیک وچ اے تاں جے دھرتی اُتے اک زورآور سمندر نوں چھڈ دیوے جیہڑا ایس پہاڑی سلسلے دے پِچھے بن بنھ کے روکیا ہویا اے۔  | Entry #39104 — Variant: Pakistanipakipan
|
ਐਰੀਜ਼ੋਨਾ ਦੇ ਪਿਮਾ ਇੰਡੀਅਨ ਲੋਕਾਂ ਦਾ ਵਿਸ਼ਵਾਸ ਹੈ ਕਿ ਸਾਰੇ ਮਨੁੱਖਾਂ ਅਤੇ ਜਾਨਵਰਾਂ ਦਾ ਪਿਤਾ ਇੱਕ ਤਿਤਲੀ ਸੀ, ਜਿਸ ਨੂੰ ਚੇਰਵਿਟ ਮੇਕ (ਧਰਤੀ ਦਾ ਸਿਰਜਣਹਾਰ) ਕਿਹਾ ਜਾਂਦਾ ਸੀ। ਉਹ ਬੱਦਲਾਂ ਤੋਂ ਉੱਡਦਾ ਹੋਇਆ ਨੀਲੀਆਂ ਚੱਟਾਨਾਂ (ਬਲੂ ਕਲਿਫ਼ਸ) ਉੱਤੇ ਆ ਉਤਰਿਆ ਅਤੇ ਆਪਣੇ ਪਸੀਨੇ ਤੋਂ ਮਨੁੱਖਾਂ ਦੀ ਰਚਨਾ ਕੀਤੀ। ਜਿਵੇਂ-ਜਿਵੇਂ ਲੋਕਾਂ ਦੀ ਗਿਣਤੀ ਵਧਦੀ ਗਈ, ਉਹ ਸੁਆਰਥੀ ਅਤੇ ਝਗੜਾਲੂ ਬਣਦੇ ਗਏ। ਇਸ ਗੱਲ ਤੋਂ ਚੇਰਵਿਟ ਮੇਕ ਆਪਣੇ ਬਣਾਏ ਹੋਏ ਜੀਵਾਂ ਤੋਂ ਬਹੁਤ ਨਾਰਾਜ਼ ਹੋ ਗਿਆ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਹੜ੍ਹ ਰਾਹੀਂ ਡੁਬੋ ਕੇ ਮਾਰਨ ਦਾ ਫ਼ੈਸਲਾ ਕਰ ਲਿਆ। ਇੱਕ ਹੌਕ ਨਾਮ ਦਾ ਪਹਾੜਾਂ ਦਾ ਸ਼ੈਤਾਨ ਸੀ, ਜੋ ਲੋਕਾਂ ਦੀਆਂ ਧੀਆਂ ਨੂੰ ਚੋਰੀ ਕਰ ਲੈਂਦਾ ਸੀ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਮਾਰ ਦਿੰਦਾ ਸੀ। […] ਉਹ ਚੁੱਪਚਾਪ ਉਸ ਦਾ ਪਿੱਛਾ ਕਰਦਾ ਹੋਇਆ ਸੁਪਰਸਟੀਸ਼ਨ ਪਹਾੜਾਂ ਤੱਕ ਪਹੁੰਚ ਗਿਆ। ਉਸ ਨੇ ਆਪਣੀ ਧੀ ਵੱਲੋਂ ਉਸ ਨੂੰ ਪਰੋਸੀ ਜਾਣ ਵਾਲੀ ਕੈਕਟਸ ਦੀ ਸ਼ਰਾਬ ਵਿੱਚ ਨਸ਼ੀਲਾ ਪਦਾਰਥ ਮਿਲਾ ਦਿੱਤਾ। ਜਦੋਂ ਉਸ ਸ਼ੈਤਾਨ ਨੇ ਉਹ ਸ਼ਰਾਬ ਪੀ ਲਈ, ਤਾਂ ਸੁਹਾ ਆਪਣੇ ਲੁਕਣ ਵਾਲੀ ਥਾਂ ਤੋਂ ਬਾਹਰ ਆਇਆ ਅਤੇ ਨਸ਼ੇ ਵਿੱਚ ਬੇਹੋਸ਼ ਪਏ ਉਸ ਦੁਸ਼ਟ ਦੇ ਸਿਰ ਉੱਤੇ ਵਾਰ ਕਰਕੇ ਉਸ ਦਾ ਦਿਮਾਗ਼ ਕੁਚਲ ਦਿੱਤਾ। ਪਿਮਾ ਲੋਕ ਇਸ ਭਵਿੱਖਬਾਣੀ ਉੱਤੇ ਇੰਨਾ ਪੱਕਾ ਵਿਸ਼ਵਾਸ ਕਰਦੇ ਹਨ ਕਿ ਉਹ ਸੁਪਰਸਟੀਸ਼ਨ ਪਹਾੜਾਂ ਨੂੰ ਪਾਰ ਨਹੀਂ ਕਰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਉੱਥੇ ਚੇਰਵਿਟ ਮੇਕ ਬੈਠਾ ਹੋਇਆ ਹੈ ਅਤੇ ਮਨੁੱਖਾਂ ਦੀ ਬੁਰਾਈ ਦੇ ਆਪਣੀ ਹੱਦ ਤੱਕ ਪਹੁੰਚਣ ਦੀ ਉਡੀਕ ਕਰ ਰਿਹਾ ਹੈ। ਉਸ ਸਮੇਂ ਉਹ ਪਹਾੜਾਂ ਦੇ ਪਿੱਛੇ ਰੋਕ ਕੇ ਰੱਖੇ ਗਏ ਇੱਕ ਵਿਸ਼ਾਲ ਸਮੁੰਦਰ ਨੂੰ ਧਰਤੀ ਉੱਤੇ ਛੱਡ ਦੇਵੇਗਾ, ਜਿਸ ਨਾਲ ਸਾਰੀ ਧਰਤੀ ਜਲ-ਪਰਲੋ ਵਿੱਚ ਡੁੱਬ ਜਾਵੇਗੀ।  | Entry #39856 — Variant: Not specifiednone
|
ایریزونا دے پیما انڈین یعنی مقامی باشندے کہندے نیں کہ سارے بندیاں تے جانوراں دا جدِ امجد اک تتلی نما دیوتا سی، جیہنوں چیروٹ میک (دھرتی ساز) آکھیا جاندا اے۔ اوہ بدلاں توں اڈدا ہوئی بلیو کلفس تے اتریا[…] تے اوہنے اپنے پسینے توں انسان بنائے۔ جیویں جیویں آبادی ودھی، لوک خودغرض تے لڈن جھگڑن والے ہوندے گئے۔ چیروٹ میک اپنی ایس کاریگری توں بڑا بیزار ہویا تے اوہنے سب نوں ڈب کے مارن دا فیصلہ کر لیا[…] اوہناں پہاڑاں وچ اک ہاک نامی دیو رہندا سی، جیہڑا اوہناں دیاں دھیاں نوں اغوا کر لیندا سی تے پُتراں نوں قتل کر دیندا سی[…] او چُپ چاپ اوہدے پچھے سپرسٹیشن پہاڑاں وچ چلا گیا؛ اوہنے اوہدی دھی ہتھوں پلائی جان والی تھوہر دی شراب وچ نشہ ملا دتا؛ فیر جدوں اوہنے اوہ پی لئی، تاں او اپنی لُکن والی جگہ توں باہر نکلیا تے اوہنے اس مدہوش دیو دا بھیجا کڈ دتا[…] پیما قوم نوں ایس پیشگوئی تے اینا پکا یقین اے کہ اوہ سپرسٹیشن پہاڑاں نوں پار نہیں کردے۔ کیونکہ او تصور رکھدے نیں کہ اوتھے چیروٹ میک بیٹھا ہویا اے— جیہڑا اوہناں دی بدکاری دے حد توں ودھن دا انتظار کر رہیا اے تاکہ دھرتی تے اک وڈا سمندر چھڈ سکے جیہڑا ایس پہاڑی سلسلے دے پچھے محصور اے۔  | Entry #39446 — Variant: Pakistanipakipan
|
ਐਰੀਜ਼ੋਨਾ ਦੇ ਪੀਮਾ ਆਦਿਵਾਸੀਆਂ ਦਾ ਵਿਸ਼ਵਾਸ ਹੈ ਕਿ ਸਾਰੇ ਮਨੁੱਖਾਂ ਅਤੇ ਜਾਨਵਰਾਂ ਦਾ ਪਿਤਾ ਇੱਕ ਤਿਤਲੀ ਸੀ, ਜਿਸ ਦਾ ਨਾਮ ਚੇਰਵਿਟ ਮੇਕ (ਧਰਤੀ ਦਾ ਸਿਰਜਣਹਾਰ) ਸੀ। ਉਹ ਬੱਦਲਾਂ ਤੋਂ ਉੱਡਦਾ ਹੋਇਆ ਬਲੂ ਕਲਿਫ਼ਸ[…] ਤੱਕ ਆਇਆ ਅਤੇ ਉਸ ਨੇ ਆਪਣੇ ਪਸੀਨੇ ਤੋਂ ਮਨੁੱਖਾਂ ਦੀ ਰਚਨਾ ਕੀਤੀ। ਜਿਉਂ-ਜਿਉਂ ਲੋਕਾਂ ਦੀ ਗਿਣਤੀ ਵਧਦੀ ਗਈ, ਉਹ ਸੁਆਰਥੀ ਅਤੇ ਝਗੜਾਲੂ ਬਣਦੇ ਗਏ। ਇਸ ਕਾਰਨ ਚੇਰਵਿਟ ਮੇਕ ਆਪਣੀ ਰਚਨਾ ਤੋਂ ਨਿਰਾਸ਼ ਹੋ ਗਿਆ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਡੁਬੋ ਕੇ ਮਾਰਨ ਦਾ ਫ਼ੈਸਲਾ ਕਰ ਲਿਆ।[…] ਪਹਿਲੇ ਸਮਿਆਂ ਵਿੱਚ ਹੌਕ ਨਾਂ ਦਾ ਇੱਕ ਪਹਾੜੀ ਦੈਂਤ ਸੀ, ਜੋ ਲੋਕਾਂ ਦੀਆਂ ਧੀਆਂ ਨੂੰ ਉਧਾਲ ਲੈਂਦਾ ਅਤੇ ਪੁੱਤਰਾਂ ਦੀ ਜਾਨ ਲੈ ਲੈਂਦਾ ਸੀ।[…] ਸੁਹਾ ਬਿਨਾਂ ਆਵਾਜ਼ ਕੀਤੇ ਉਸ ਦੇ ਪਿੱਛੇ ਲੱਗ ਕੇ ਸੁਪਰਸਟੀਸ਼ਨ ਪਹਾੜਾਂ ਤੱਕ ਜਾ ਪਹੁੰਚਿਆ। ਉਸ ਨੇ ਕੈਕਟਸ ਤੋਂ ਤਿਆਰ ਕੀਤੀ ਸ਼ਰਾਬ ਵਿੱਚ ਬੇਹੋਸ਼ ਕਰਨ ਵਾਲੀ ਦਵਾਈ ਘੋਲ ਦਿੱਤੀ, ਜੋ ਉਸ ਦੀ ਧੀ ਨੇ ਹੌਕ ਨੂੰ ਪਿਲਾਉਣੀ ਸੀ। ਹੌਕ ਦੇ ਸ਼ਰਾਬ ਪੀ ਲੈਣ ਮਗਰੋਂ ਸੁਹਾ ਆਪਣੇ ਛੁਪਣ-ਟਿਕਾਣੇ ਤੋਂ ਬਾਹਰ ਆਇਆ ਅਤੇ ਨਸ਼ੇ ਨਾਲ ਸੁੱਧ-ਬੁੱਧ ਗੁਆ ਚੁੱਕੇ ਦੈਂਤ ਦਾ ਸਿਰ ਫੇਹ ਕੇ ਉਸ ਦਾ ਅੰਤ ਕਰ ਦਿੱਤਾ।[…] ਪੀਮਾ ਲੋਕ ਇਸ ਭਵਿੱਖਬਾਣੀ ਵਿੱਚ ਇੰਨਾ ਪੱਕਾ ਭਰੋਸਾ ਰੱਖਦੇ ਹਨ ਕਿ ਸੁਪਰਸਟੀਸ਼ਨ ਪਹਾੜਾਂ ਦੇ ਪਾਰ ਜਾਣ ਦੀ ਹਿੰਮਤ ਨਹੀਂ ਕਰਦੇ, ਕਿਉਂਕਿ ਉੱਥੇ ਚੇਰਵਿਟ ਮੇਕ ਡੇਰਾ ਲਾਈ ਬੈਠਾ ਹੈ। ਉਹ ਇਸ ਇੰਤਜ਼ਾਰ ਵਿੱਚ ਹੈ ਕਿ ਕਦੋਂ ਉਨ੍ਹਾਂ ਦੀਆਂ ਬੁਰਾਈਆਂ ਸੀਮਾ ਲੰਘ ਜਾਣ, ਤਾਂ ਜੋ ਉਹ ਪਹਾੜਾਂ ਦੇ ਪਿੱਛੇ ਰੋਕ ਕੇ ਰੱਖੇ ਪਾਣੀ ਦੇ ਵਿਸ਼ਾਲ ਸਮੁੰਦਰ ਨੂੰ ਧਰਤੀ ਉੱਤੇ ਵਹਾ ਦੇਵੇ।  | Entry #39857 — Variant: Not specifiednone
|