ਐਰੀਜ਼ੋਨਾ ਦੇ ਪੀਮਾ ਇੰਡੀਅਨਜ਼ ਲੋਕਾਂ ਦਾ ਕਹਿਣਾ ਹੈ ਕਿ ਸਾਰੇ ਮਨੁੱਖਾਂ ਅਤੇ ਜਾਨਵਰਾਂ ਦਾ ਸਿਰਜਣਹਾਰ ਇੱਕ ਚੇਰਵਿਟ ਮੇਕ (ਧਰਤੀ-ਨਿਰਮਾਤਾ) ਨਾਮਕ ਤਿਤਲਾ (ਨਰ ਤਿਤਲੀ) ਸੀ ਜੋ ਬੱਦਲਾਂ ਤੋਂ ਉੱਡਦਾ ਹੋਇਆ ਬਲੂ ਕਲਿਫ਼ਸ[…] ਨਾਮਕ ਥਾਂ ’ਤੇ ਉੱਤਰਿਆ ਅਤੇ ਉਸਨੇ ਆਪਣੇ ਪਸੀਨੇ ਤੋਂ ਮਨੁੱਖਾਂ ਦੀ ਰਚਨਾ ਕੀਤੀ। ਜਿਵੇਂ-ਜਿਵੇਂ ਮਨੁੱਖਾਂ ਦੀ ਗਿਣਤੀ ਵਧਦੀ ਗਈ, ਉਹ ਹੋਰ ਵੀ ਸੁਆਰਥੀ, ਲਾਲਚੀ ਅਤੇ ਝਗੜਾਲੂ ਹੁੰਦੇ ਗਏ। ਇਸ ਲਈ, ਚੇਰਵਿਟ ਮੇਕ ਆਪਣੀ ਸਿਰਜੀ ਹੋਈ ਮਨੁੱਖੀ ਜਾਤੀ ਦੇ ਵਿਹਾਰ ਤੋਂ ਬਹੁਤ ਨਾਰਾਜ਼ ਹੋ ਗਿਆ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਡੁਬੋ ਕੇ ਮਾਰਨ ਦਾ ਫ਼ੈਸਲਾ ਕਰ ਲਿਆ।[…]
ਹੌਕ ਨਾਮ ਦਾ ਇੱਕ ਰਾਖਸ਼ ਪਹਾੜਾਂ ਵਿੱਚ ਰਹਿੰਦਾ ਸੀ ਜੋ ਲੋਕਾਂ ਦੀਆਂ ਧੀਆਂ ਨੂੰ ਅਗਵਾ ਕਰ ਲੈਂਦਾ ਸੀ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਮਾਰ ਦਿੰਦਾ ਸੀ।[…] ਉਹ ਚੁੱਪ-ਚਾਪ ਹੌਕ ਦਾ ਪਿੱਛਾ ਕਰਦਾ ਹੋਇਆ ਸੁਪਰਸਟੀਸ਼ਨ ਪਹਾੜਾਂ ਵਿੱਚ ਪਹੁੰਚ ਗਿਆ; ਉਸ ਨੇ ਕੈਕਟਸ ਤੋਂ ਬਣੀ ਉਸ ਸ਼ਰਾਬ ਵਿੱਚ ਚੋਰੀ-ਛਿਪੇ ਨਸ਼ੀਲਾ ਪਦਾਰਥ ਮਿਲਾ ਦਿੱਤਾ, ਜੋ ਉਸ ਦੀ ਧੀ ਨੇ ਹੌਕ ਨੂੰ ਪੀਣ ਲਈ ਦੇਣੀ ਸੀ; ਫੇਰ, ਜਦੋਂ ਹੌਕ ਨੇ ਉਹ ਨਸ਼ੀਲੀ ਸ਼ਰਾਬ ਪੀ ਲਈ, ਤਾਂ ਸੁਹਾ ਆਪਣੀ ਲੁਕਣਗਾਹ ਤੋਂ ਬਾਹਰ ਆਇਆ ਅਤੇ ਉਸਨੇ ਉਸ ਬੇਸੁੱਧ ਦੈਂਤ ਦਾ ਸਿਰ ਕੁਚਲ ਕੇ ਉਸ ਨੂੰ ਮਾਰ ਦਿੱਤਾ।[…]
ਪੀਮਾ ਲੋਕ ਇਸ ਭਵਿੱਖਬਾਣੀ ਵਿੱਚ ਏਨਾ ਪੱਕਾ ਵਿਸ਼ਵਾਸ ਰੱਖਦੇ ਹਨ ਕਿ ਉਹ ਸੁਪਰਸਟੀਸ਼ਨ ਪਹਾੜਾਂ ਨੂੰ ਪਾਰ ਕਰਕੇ ਜਾਣ ਤੋਂ ਵੀ ਇਨਕਾਰ ਕਰਦੇ ਹਨ, ਕਿਉਂਕਿ ਉਨ੍ਹਾਂ ਮੁਤਾਬਿਕ ਚੇਰਵਿਟ ਮੇਕ ਅਜੇ ਵੀ ਉੱਥੇ ਬੈਠਾ ਹੈ — ਉਹ ਇਸ ਉਡੀਕ ਵਿੱਚ ਹੈ ਕਿ ਮਨੁੱਖਾਂ ਦੀਆਂ ਬੁਰਾਈਆਂ ਆਪਣੀ ਹੱਦ ਪਾਰ ਕਰਕੇ ਪਹਾੜਾਂ ਦੇ ਪਿੱਛੇ ਮੌਜੂਦ ਪਾਣੀ ਦੇ ਇੱਕ ਵਿਸ਼ਾਲ ਸਾਗਰ ਦਾ ਬੰਨ੍ਹ ਤੋੜ ਦੇਣ ਜਿਸ ਨਾਲ ਪੂਰੀ ਧਰਤੀ ਡੁੱਬ ਜਾਵੇਗੀ।