ਐਰੀਜ਼ੋਨਾ ਦੇ ਪੀਮਾ ਆਦਿਵਾਸੀਆਂ ਦਾ ਵਿਸ਼ਵਾਸ ਹੈ ਕਿ ਸਾਰੇ ਮਨੁੱਖਾਂ ਅਤੇ ਜਾਨਵਰਾਂ ਦਾ ਪਿਤਾ ਇੱਕ ਤਿਤਲੀ ਸੀ, ਜਿਸ ਦਾ ਨਾਮ ਚੇਰਵਿਟ ਮੇਕ (ਧਰਤੀ ਦਾ ਸਿਰਜਣਹਾਰ) ਸੀ। ਉਹ ਬੱਦਲਾਂ ਤੋਂ ਉੱਡਦਾ ਹੋਇਆ ਬਲੂ ਕਲਿਫ਼ਸ[…] ਤੱਕ ਆਇਆ ਅਤੇ ਉਸ ਨੇ ਆਪਣੇ ਪਸੀਨੇ ਤੋਂ ਮਨੁੱਖਾਂ ਦੀ ਰਚਨਾ ਕੀਤੀ। ਜਿਉਂ-ਜਿਉਂ ਲੋਕਾਂ ਦੀ ਗਿਣਤੀ ਵਧਦੀ ਗਈ, ਉਹ ਸੁਆਰਥੀ ਅਤੇ ਝਗੜਾਲੂ ਬਣਦੇ ਗਏ। ਇਸ ਕਾਰਨ ਚੇਰਵਿਟ ਮੇਕ ਆਪਣੀ ਰਚਨਾ ਤੋਂ ਨਿਰਾਸ਼ ਹੋ ਗਿਆ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਡੁਬੋ ਕੇ ਮਾਰਨ ਦਾ ਫ਼ੈਸਲਾ ਕਰ ਲਿਆ।[…]
ਪਹਿਲੇ ਸਮਿਆਂ ਵਿੱਚ ਹੌਕ ਨਾਂ ਦਾ ਇੱਕ ਪਹਾੜੀ ਦੈਂਤ ਸੀ, ਜੋ ਲੋਕਾਂ ਦੀਆਂ ਧੀਆਂ ਨੂੰ ਉਧਾਲ ਲੈਂਦਾ ਅਤੇ ਪੁੱਤਰਾਂ ਦੀ ਜਾਨ ਲੈ ਲੈਂਦਾ ਸੀ।[…] ਸੁਹਾ ਬਿਨਾਂ ਆਵਾਜ਼ ਕੀਤੇ ਉਸ ਦੇ ਪਿੱਛੇ ਲੱਗ ਕੇ ਸੁਪਰਸਟੀਸ਼ਨ ਪਹਾੜਾਂ ਤੱਕ ਜਾ ਪਹੁੰਚਿਆ। ਉਸ ਨੇ ਕੈਕਟਸ ਤੋਂ ਤਿਆਰ ਕੀਤੀ ਸ਼ਰਾਬ ਵਿੱਚ ਬੇਹੋਸ਼ ਕਰਨ ਵਾਲੀ ਦਵਾਈ ਘੋਲ ਦਿੱਤੀ, ਜੋ ਉਸ ਦੀ ਧੀ ਨੇ ਹੌਕ ਨੂੰ ਪਿਲਾਉਣੀ ਸੀ। ਹੌਕ ਦੇ ਸ਼ਰਾਬ ਪੀ ਲੈਣ ਮਗਰੋਂ ਸੁਹਾ ਆਪਣੇ ਛੁਪਣ-ਟਿਕਾਣੇ ਤੋਂ ਬਾਹਰ ਆਇਆ ਅਤੇ ਨਸ਼ੇ ਨਾਲ ਸੁੱਧ-ਬੁੱਧ ਗੁਆ ਚੁੱਕੇ ਦੈਂਤ ਦਾ ਸਿਰ ਫੇਹ ਕੇ ਉਸ ਦਾ ਅੰਤ ਕਰ ਦਿੱਤਾ।[…]
ਪੀਮਾ ਲੋਕ ਇਸ ਭਵਿੱਖਬਾਣੀ ਵਿੱਚ ਇੰਨਾ ਪੱਕਾ ਭਰੋਸਾ ਰੱਖਦੇ ਹਨ ਕਿ ਸੁਪਰਸਟੀਸ਼ਨ ਪਹਾੜਾਂ ਦੇ ਪਾਰ ਜਾਣ ਦੀ ਹਿੰਮਤ ਨਹੀਂ ਕਰਦੇ, ਕਿਉਂਕਿ ਉੱਥੇ ਚੇਰਵਿਟ ਮੇਕ ਡੇਰਾ ਲਾਈ ਬੈਠਾ ਹੈ। ਉਹ ਇਸ ਇੰਤਜ਼ਾਰ ਵਿੱਚ ਹੈ ਕਿ ਕਦੋਂ ਉਨ੍ਹਾਂ ਦੀਆਂ ਬੁਰਾਈਆਂ ਸੀਮਾ ਲੰਘ ਜਾਣ, ਤਾਂ ਜੋ ਉਹ ਪਹਾੜਾਂ ਦੇ ਪਿੱਛੇ ਰੋਕ ਕੇ ਰੱਖੇ ਪਾਣੀ ਦੇ ਵਿਸ਼ਾਲ ਸਮੁੰਦਰ ਨੂੰ ਧਰਤੀ ਉੱਤੇ ਵਹਾ ਦੇਵੇ।